ਰਾਜਨੀਤਿਕ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕਾਉਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ
Randomization Of Counting Staff
India News (ਇੰਡੀਆ ਨਿਊਜ਼), SMS Sandhu, ਚੰਡੀਗੜ੍ਹ : ਲੋਕ ਸਭਾ ਚੋਣਾਂ-2024 ਦੌਰਾਨ ਵੋਟਾਂ ਦੀ ਗਿਣਤੀ ਲਈ ਤਾਇਨਾਤ ਕੀਤੇ ਜਾਣ ਵਾਲੇ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਦੇਖ-ਰੇਖ ਹੇਠ, ਚੋਣ ਕਮਿਸ਼ਨ ਵੱਲੋਂ ਪ੍ਰਵਾਨਿਤ ਸਾਫ਼ਟਵੇਅਰ ਰਾਹੀਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਚ ਕੀਤੀ ਗਈ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਕਾਊਂਟਿੰਗ ਹਾਲ ਸਟਾਫ ਨੂੰ ਸਬੰਧਤ ਸੰਸਦੀ ਹਲਕੇ ਦੇ ਹਿੱਸੇ ਵਜੋਂ ਇੱਕ ਵਿਧਾਨ ਸਭਾ ਹਲਕੇ ਲਈ 14 ਟੇਬਲ ਅਲਾਟ ਕੀਤੇ ਜਾਣਗੇ। ਹਰੇਕ ਟੀਮ ਵਿੱਚ ਇੱਕ ਕਾਉਂਟਿੰਗ ਸਹਾਇਕ, ਇੱਕ ਕਾਉਂਟਿੰਗ ਸੁਪਰਵਾਈਜ਼ਰ ਅਤੇ ਇੱਕ ਮਾਈਕ੍ਰੋ ਅਬਜ਼ਰਵਰ ਸਮੇਤ ਤਿੰਨ ਮੈਂਬਰ ਸ਼ਾਮਲ ਹੋਣਗੇ। ਜੋ ਹਰ ਮੇਜ਼ ‘ਤੇ ਗਿਣਤੀ ਦੇ ਕੰਮ ਨੂੰ ਸੰਭਾਲਣਗੇ।
ਇਸ ਤੋਂ ਇਲਾਵਾ ਹਰੇਕ ਹਲਕੇ ਵਿੱਚ 50 ਫੀਸਦੀ ਵਾਧੂ ਕਾਊਂਟਿੰਗ ਸਟਾਫ਼ ਲਾਇਆ ਗਿਆ ਹੈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਿਆਂ ਐਸ.ਏ.ਐਸ.ਨਗਰ ਅਤੇ ਖਰੜ ਲਈ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਜਦੋਂਕਿ ਡੇਰਾਬੱਸੀ (ਪਟਿਆਲਾ ਦਾ ਹਿੱਸਾ) ਲਈ ਰੀਡਿੰਗ ਹਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗਿਣਤੀ ਕੇਂਦਰ ਬਣਾਏ ਗਏ ਹਨ। Randomization Of Counting Staff
ਗਿਣਤੀ ਅਮਲੇ ਨੂੰ ਸਿਖਲਾਈ ਸਬੰਧਤ ਏ.ਆਰ.ਓਜ਼ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀ ਮਾਜਰਾ, ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੁਹਾਲੀ ਅਤੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਦਿੱਤੀ ਜਾਵੇਗੀ। Randomization Of Counting Staff
Get Current Updates on, India News, India News sports, India News Health along with India News Entertainment, and Headlines from India and around the world.