Sheesh Marg Yatra
Sheesh Marg Yatra
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ੀਸ਼ ਮਾਰਗ ਯਾਤਰਾ ਅੱਜ ਬਨੂੜ ਪਹੁੰਚੀ। ਬਾਬਾ ਜ਼ੋਰਾਵਰ ਸਿੰਘ ਮਕਾਣ ਉਸਰੀ ਸਭਾ ਹਾਊਸ ਫੈਡ ਕੰਪਲੈਕਸ ਸੁਸਾਇਟੀ ਨੇ ਨਿੱਘਾ ਸਵਾਗਤ ਕੀਤਾ। Sheesh Marg Yatra
ਹਾਊਸ ਫੈਡ ਸੁਸਾਇਟੀ ਦੇ ਮੁਖੀ ਮਾਸਟਰ ਕੌਰ ਸਿੰਘ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਅਤੇ ਹੋਰ ਸੰਗਤਾਂ ਨੇ ਧਾਰਮਿਕ ਯਾਤਰਾ ਦਾ ਸਵਾਗਤ ਕਰਦਿਆਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ |
ਪ੍ਰਧਾਨ ਕੌਰ ਸਿੰਘ ਨੇ ਦੱਸਿਆ ਕਿ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸ਼ੇਰ ਸਿੰਘ, ਅਮਨਦੀਪ ਸਿੰਘ,ਜੋਸ਼ਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ। Sheesh Marg Yatra
ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਖੇ ਸ਼ਹੀਦੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਨਿਰਮਲ ਸਿੰਘ ਜੌਲਾਕਲਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ 12ਵੀਂ ਸ਼ਹੀਦੀ ਯਾਤਰਾ ਬਾਬਾ ਮਨਜੀਤ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਦਿੱਲੀ ਤੋਂ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢੀ ਜਾ ਰਹੀ ਹੈ। Sheesh Marg Yatra
Also Read :SYL ਨਹਿਰ ‘ਤੇ ਪਹੁੰਚੀ ਖੁਫੀਆ ਵਿਭਾਗ ਦੀ ਟੀਮ SYL Canal
Also Read :ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ Illegal Mining
Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug
Get Current Updates on, India News, India News sports, India News Health along with India News Entertainment, and Headlines from India and around the world.