Sikh Art And Film Festival
ਇੰਡੀਆ ਨਿਊਜ਼, ਚੰਡੀਗੜ੍ਹ :
Sikh Art And Film Festival :ਜੇਕਰ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ 20 ਫਰਵਰੀ ਨੂੰ ਚੰਡੀਗੜ੍ਹ’ ਚ ਲਗਾਈ ਜਾ ਰਹੀ ਪ੍ਰਦਰਸ਼ਨੀ ਦਾ ਹਿੱਸਾ ਬਣੋ। ਇਸ ਪ੍ਰਦਰਸ਼ਨੀ ਵਿੱਚ ਸਿੰਗਿੰਗ ਦਾ ਲਾਈਵ ਪ੍ਰਦਰਸ਼ਨ,ਲਘੂ ਫਿਲਮਾਂ ਦੀ ਸਕ੍ਰੀਨਿੰਗ , ਪੰਜਾਬੀ ਲਿਟਰੈਚਰ ਤੋਂ ਇਲਾਵਾ ਕਲਾ ਨਾਲ ਸੰਬਧਤ ਹੋਰ ਵੀ ਬਹੁਤ ਕੁਝ ਪ੍ਰਸਤੁਤ ਕੀਤਾ ਜਾਵੇਗਾ।
ਸਿੱਖਲੈਂਸ ਫਾਂਉਡੇਸ਼ਨ ਵਲੋਂ 20 ਫਰਵਰੀ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ ਹੈ । ਇਹ ਫੈਸਟੀਵਲ ਸਿੱਖਲੈਂਸ ਦੇ ਚੈਪਟਰ ਦਾ ਤੀਜਾ ਐਡੀਸ਼ਨ ਹੋਵੇਗਾ। ਓਜਸਵੀ ਸ਼ਰਮਾ, ਇੰਡੀਆ ਹੈੱਡ, ਸਿੱਖਲੈਂਸ ਅਤੇ ਫੈਸਟੀਵਲ ਦੇ ਡਾਇਰੈਕਟਰ ਨੇ ਦੱਸਿਆ ਕਿ ਮੇਲਾ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ ਚੱਲੇਗਾ। ਇਸ ਦਾ ਮਨੋਰਥ ਸਿੱਖ ਇਤਿਹਾਸ ਬਾਰੇ ਪ੍ਰਚਾਰ ਕਰਨਾ ਹੈ।
ਮੇਲੇ ਵਿੱਚ 11 ਮੁਲਕਾਂ ਦੀਆਂ 24 ਫਿਲਮਾਂ ਦੇਖਿਆਂ ਜਾ ਸਕੇਗਾ ਤੇ 6 ਲਘੂ ਫਿਲਮਾਂ ਦੀ ਸਕ੍ਰੀਨਿੰਗ ਅਤੇ ਗੱਤਕਾ ਖਿੱਚ ਕੇਂਦਰ ਹੋਣਗੇ। ਮੇਲੇ ਵਿੱਚ ਵੱਖ ਵੱਖ ਖੇਤਰ ਦੀਆਂ ਪ੍ਰਤਿਭਾਸ਼ਾਲੀ ਸਖਸ਼ੀਅਤਾਂ ਪਹੋੰਚ ਰਹੀਆਂ ਹਨ ।
Sikh Art And Film Festival
ਇਹ ਵੀ ਪੜ੍ਹੋ :Vidhan Sabha Elections By Punjab Government ਦੇ ਮੱਦੇਨਜ਼ਰ 20 ਫਰਵਰੀ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ
Get Current Updates on, India News, India News sports, India News Health along with India News Entertainment, and Headlines from India and around the world.