ਵਿਧਾਇਕ ਕੁਲਵੰਤ ਸਿੰਘ ਸਿਆਉ ਵਿਖੇ 5.11 ਲੱਖ ਰੁਪਏ ਲਾਗਤ ਨਾਲ ਸਥਾਪਿਤ ਸਾਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਉਦਘਾਟਨ ਕਰਨ ਦੇ ਦੌਰਾਨ।
India News (ਇੰਡੀਆ ਨਿਊਜ਼), Solid Waste Management Unit Ready, ਚੰਡੀਗੜ੍ਹ : ਮੋਹਾਲੀ ਜਿਲੇ ਦੇ ਪਿੰਡ ਸਿਆਉ ਵਿਖੇ 5.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਾਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਉਦਘਾਟਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ ਮੋਹਾਲੀ ਬਲਾਕ ਵਿਖੇ ਇਸ ਤਰ੍ਹਾਂ ਦੇ ਯੂਨਿਟ 19 ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯੂਨਿਟ ਹੋਰ ਪਿੰਡਾਂ ਵਿੱਚ ਵੀ ਲਗਾਏ ਜਾਣਗੇ।
ਉਹਨਾਂ ਕਿਹਾ ਕਿ ਇਸ ਯੂਨਿਟ ਦੇ ਲੱਗਣ ਨਾਲ ਪਿੰਡ ਵਿੱਚ ਕੂੜੇ ਦੀ ਸਾਂਭ -ਸੰਭਾਲ ਦੀ ਸਮੱਸਿਆ ਦੂਰ ਹੋ ਜਾਵੇਗੀ, ਕਿਉਂਕਿ ਪਿੰਡ ਦੇ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਕੇ ਇਸ ਯੂਨਿਟ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਕੰਪੋਸਟਿੰਗ ਵਿਧੀ ਰਾਹੀਂ ਖਾਦ ਬਣਾਈ ਜਾਵੇਗੀ।
ਉਹਨਾਂ ਕਿਹਾ ਕਿ ਘਰਾਂ ਤੋਂ ਕੂੜਾ ਚੁੱਕ ਕੇ ਇਸ ਯੂਨਿਟ ਤੱਕ ਪਹੁੰਚਾਉਣ ਲਈ ਰਹੇੜੀਆਂ, ਡਸਟਬਿਨ ਅਤੇ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਮੌਕੇ ’ਤੇ ਐਸ.ਡੀ.ਐਮ. ਦੀਪਾਂਕਰ ਗਰਗ, ਨਾਇਬ ਤਹਸੀਲਦਾਰ ਅਮਰਪ੍ਰੀਤ ਸਿੰਘ, ਜੇ.ਈ.ਜਸਪਾਲ ਮਸੀਹ, ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਸਮਾਣਾ ਹਾਜ਼ਰ ਸਨ।
Get Current Updates on, India News, India News sports, India News Health along with India News Entertainment, and Headlines from India and around the world.