South Asian Kurash Championship
India News (ਇੰਡੀਆ ਨਿਊਜ਼), South Asian Kurash Championship, ਚੰਡੀਗੜ੍ਹ : ਕੇਰਲਾ (ਕੋਚੀਨ) ਵਿਖੇ 18 ਤੋਂ 20 ਅਪ੍ਰੈਲ ਤੱਕ ਹੋਣ ਵਾਲੀ ਸਾਊਥ ਏਸ਼ੀਅਨ ਜੂਨੀਅਰ ਅਤੇ ਸੀਨੀਅਰ ਕੁਰਸ਼ ਚੈਂਪੀਅਨਸ਼ਿਪ ਵਿੱਚ ਭਾਰਤੀ ਕੁਰਸ਼ ਟੀਮ ਦੇ ਕੋਚ ਵਜੋਂ ਭਾਗ ਲੈਣਗੇ। ਅਮਨਦੀਪ ਸ਼ਰਮਾ ਨੂੰ ਭਾਰਤੀ ਕੁਰਸ਼ ਫੈਡਰੇਸ਼ਨ, ਵੱਲੋਂ ਕੋਚ ਨਿਯੁਕਤ ਕੀਤਾ ਗਿਆ ਹੈ।
ਮਹਾਰਾਣੀ ਪ੍ਰਨੀਤ ਕੌਰ (ਐਮ.ਪੀ.), ਵਿਕਾਸ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਰਾਜਪੁਰਾ (ਪਟਿਆਲਾ ਉੱਤਰੀ) ਨੇ ਅਮਨਦੀਪ ਸ਼ਰਮਾ (ਰਾਜਪੁਰਾ) ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਗੌਰ ਤਲਬ ਹੈ ਕਿ ਅਮਨਦੀਪ ਸ਼ਰਮਾ ਨੇ ਖੇਡਾਂ ਦੇ ਖੇਤਰ ਵਿੱਚ ਕਾਫੀ ਨਿਮਾਣਾ ਖੱਟਿਆ ਹੈ ਅਮਨਦੀਪ ਸ਼ਰਮਾ ਰਾਜਪੁਰਾ ਖੇਤਰ ਦੇ ਪਿੰਡ ਗਾਜੀਪੁਰ ਦੇ ਵਸਨੀਕ ਹਨ ਉਹਨਾਂ ਦੀ ਇਸ ਪ੍ਰਾਪਤੀ ਨਾਲ ਰਾਜਪੁਰਾ ਇਲਾਕੇ ਦਾ ਮਾਨ ਵਧਿਆ ਹੈ।
ਇਹ ਵੀ ਪੜ੍ਹੋ :Jalalabad Incident : ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਵਿਗੜੀ, ਹਸਪਤਾਲ ਦਾਖਲ
Get Current Updates on, India News, India News sports, India News Health along with India News Entertainment, and Headlines from India and around the world.