SS Jain Sabha Banur
SS Jain Sabha Banur
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਦੀ ਐਸਐਸ ਜੈਨ ਸਭਾ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਜੈਨ ਭਾਈਚਾਰੇ ਤੋਂ ਇਲਾਵਾ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਾਸਨ ਜੋਤੀ, ਡਾ. ਸ਼੍ਰੀ ਸਾਧਨਾ ਜੀ ਮਹਾਰਾਜ (ਨੀਰੂ) ਜੀ ਦੀ ਤਰਫੋਂ ਚਿੰਤਾਮਣੀ ਕਲਪਤਰੂ ਭਗਵਾਨ ਪਾਰਸ਼ਵਨਾਥ ਜੀ ਦੇ ਪਾਠ ਦਾ ਉਚਾਰਣ ਕੀਤਾ ਗਿਆ।
ਮਹਾਰਾਜ ਡਾ. ਸ਼੍ਰੀ ਸਾਧਨਾ ਜੀ ਨੇ ਪ੍ਰਵਚਨ ਦਿੰਦੇ ਹੋਏ ਕਿਹਾ ਕਿ ਅਸੀਂ ਜੀਵਨ ਵਿੱਚ ਸੁੱਖ-ਦੁੱਖ ਨਾਲ ਹੀ ਰਹਿੰਦੇ ਹਾਂ। ਜੇ ਕੋਈ ਮਨੁੱਖ ਪਰਮਾਤਮਾ ਦੀ ਸ਼ਰਨ ਵਿਚ ਆ ਜਾਵੇ, ਤਾਂ ਉਹ ਪਾਰ ਉਤਰ ਜਾਂਦਾ ਹੈ। ਮਹਾਰਾਜ ਨੇ ਆਪਣੇ ਪ੍ਰਵਚਨ ਵਿੱਚ ਕਿਹਾ ਕਿ ਜੇਕਰ ਚਿੰਤਾਮਣੀ ਕਲਪਤਰੁ ਭਗਵਾਨ ਪਸ਼ਰਵਨਾਥ ਦਾ ਪਾਠ ਕੀਤਾ ਜਾਵੇ ਤਾਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ। SS Jain Sabha Banur
ਸ਼ਾਸਨ ਜਯੋਤੀ ਡਾ. ਸ਼੍ਰੀ ਸਾਧਨਾ ਜੀ ਮਹਾਰਾਜ (ਨੀਰੂ) ਨੇ ਦੱਸਿਆ ਕਿ ਹਰ ਕਿਸੇ ਨੂੰ ਚਿੰਤਾਮਣੀ ਕਲਪਤਰੂ ਭਗਵਾਨ ਪਸ਼ਰਵਨਾਥ ਦਾ ਪਾਠ ਹਰ ਰੋਜ਼ ਜ਼ਰੂਰ ਕਰਨਾ ਚਾਹੀਦਾ ਹੈ।
ਇਹ ਪਾਠ ਕਰਨ ਨਾਲ ਪਰਿਵਾਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ,ਵਪਾਰ ਵਿਚ ਤਰੱਕੀ ਹੁੰਦੀ ਹੈ। ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ਅਤੇ ਸਾਰੇ ਸਮਾਜ ਅਤੇ ਸੰਸਾਰ ਨੂੰ ਲਾਭ ਮਿਲਦਾ ਹੈ। ਪਾਠ ਦਾ ਜਾਪ ਕਰਨ ਨਾਲ,ਵਿਅਕਤੀ ਨੂੰ ਰੱਖਿਆ ਦੇਵਤਾ ਧਰੇੇਂਦਰ/ਪਦਮਾਵਤੀ ਦੇਵੀ ਦੇ ਆਸ਼ੀਰਵਾਦ ਦਾ ਲਾਭ ਮਿਲਦਾ ਹੈ। SS Jain Sabha Banur
ਧਾਰਮਿਕ ਸਮਾਗਮ ਦੇ ਅੰਤ ਵਿੱਚ ਲੱਕੀ ਡਰਾਅ ਕੱਢਿਆ ਗਿਆ। ਐਸਐਸ ਜੈਨ ਸਭਾ (SS Jain Sabha Banur) ਦੇ ਸਕੱਤਰ ਲਲਿਤ ਜੈਨ ਨੇ ਦੱਸਿਆ ਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਲੱਕੀ ਡਰਾਅ ਲਈ ਕੂਪਨ ਵੰਡੇ ਗਏ।
ਚਾਂਦੀ ਦੇ ਪੰਜ ਸਿੱਕਿਆਂ ਦਾ ਡਰਾਅ ਕੱਢਿਆ ਗਿਆ। ਲਲਿਤ ਜੈਨ ਨੇ ਦੱਸਿਆ ਕਿ ਚਾਂਦੀ ਦੇ ਸਿੱਕਿਆਂ ਅਤੇ ਲੰਗਰ ਦੀ ਸੇਵਾ ਨਿਰਮਲ ਭੰਸਾਲੀ ਅਤੇ ਨਿਰਮਲਾ ਭੰਸਾਲੀ (ਦਿੱਲੀ)ਵੱਲੋਂ ਕੀਤੀ ਗਈ। SS Jain Sabha Banur
ਐਸ.ਐਸ ਜੈਨ ਸਭਾ ਦੇ ਖਜ਼ਾਨਚੀ ਮੀਤੂ ਜੈਨ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਮਹਾਰਾਜ ਜੀ ਵਲੋਂ ਨਵਕਾਰ ਮਹਾਮੰਤਰ ਦੀ ਪ੍ਰੀਖਿਆ ਲਈ ਜਾ ਰਹੀ ਹੈ।
ਅੱਜ ਸਮਾਗਮ ਦੌਰਾਨ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ 29 ਦੇ ਕਰੀਬ ਭਾਗ ਲੈਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਰਜਨੀਸ਼ ਜੈਨ ਅਤੇ ਉਪ ਪ੍ਰਧਾਨ ਗਰੀਸ਼ ਜੈਨ ਨੇ ਦੱਸਿਆ ਕਿ ਵਿਸ਼ਵ ਕਲਿਆਣ ਦਾ ਪਾਠ ਸੰਪੂਰਨ ਹੋ ਗਿਆ ਹੈ | ਸ਼ਰਧਾਲੂਆਂ ਨੇ ਸ਼ਰਧਾ ਨਾਲ ਲਾਭ ਉਠਾਇਆ। SS Jain Sabha Banur
Also Read :
Also Read :ਚੌਂਕ ਵਿੱਚ ਜਮ੍ਹਾਂ ਪਾਣੀ ਨੂੰ ਟਰੈਕਟਰ ਰਾਹੀਂ ਕੱਢਿਆ Fallen Wall In The Rain
Also Read :ਹਾਈਵੇਅ ’ਤੇ ਪਾਣੀ ਦੀ ਨਿਕਾਸੀ ਮੌਕੇ ’ਤੇ ਡੀਸੀ ਖ਼ੁਦ ਪੁੱਜੇ Drainage On The Highway
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.