The Councilors Said We Are United
The Councilors Said We Are United
* ਕਾਂਗਰਸੀ ਕੌਂਸਲਰਾਂ ਨੇ ਜੁੱਟ ਹੋਣ ਦਾ ਕੀਤਾ ਦਾਅਵਾ
* ਅਸੀਂ ਬਿਕਾਊ ਨਹੀਂ ਖਰੀਦਦਾਰ ਹਾਂ-ਉਪ ਪ੍ਰਧਾਨ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕਾਂਗਰਸੀ ਕੌਂਸਲਰ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਘੁੰਮਣ ਵਿੱਚ ਰੁੱਝੇ ਹੋਏ ਹਨ। ਪਰ ਸ਼ਹਿਰ ਵਿੱਚ ਚਰਚਾ ਦਾ ਬਜ਼ਾਰ ਗਰਮ ਹੈ ਕਿ ਆਖਿਰ ਕਾਂਗਰਸੀ ਕੌਂਸਲਰ ਅਚਾਨਕ ਕਿੱਥੇ ਚਲੇ ਗਏ ਹਨ। ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਸੈਰ ਕਰਨ ਲਈ ਨਿਕਲੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਤੋਂ ਡਰਦੇ ਹਾਂ। The Councilors Said We Are United
ਨਗਰ ਕੌਸਲ ਦੇ ਉੱਪ ਪ੍ਰਧਾਨ ਜਗਦੀਸ਼ ਚੰਦ ਕਾਲਾ ਨੇ ਕਿਹਾ ਕਿ ਅਸੀਂ ਇਕ ਜੁੱਟ ਹਾਂ।ਸਾਨੂੰ ਕੋਈ ਨਹੀਂ ਖਰੀਦ ਸਕਦਾ,ਅਸੀਂ ਖੁਦ ਖਰੀਦਦਾਰ ਹਾਂ। ਉੱਪ ਪ੍ਰਧਾਨ ਨੇ ਸ਼ਹਿਰ ‘ਚ ਚੱਲ ਰਹੀ ਚਰਚਾ ‘ਤੇ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਅਸੀਂ ਕਿਸੇ ਕਾਰਨ ਅਚਾਨਕ ਕਿਤੇ ਚਲੇ ਗਏ ਹਾਂ | ਅਸੀਂ ਆਪਣੇ ਪਰਿਵਾਰ ਨਾਲ ਸੈਰ ਕਰਨ ਗਏ ਹਾਂ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ। ਅਸੀਂ ਪ੍ਰਧਾਨ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ। The Councilors Said We Are United
ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ 12 ਕੌਂਸਲਰ ਜੇਤੂ ਰਹੇ ਸਨ। ਜਦਕਿ ਅਕਾਲੀ ਦਲ ਦਾ ਇੱਕ ਕੌਂਸਲਰ ਜਿੱਤਿਆ ਸੀ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਵਿਧਾਇਕ ਬਿਕਰਮਜੀਤ ਪਾਸੀ ਦੀਅਗਵਾਈ ਹੇਠ ਕਾਂਗਰਸ ਪਾਰਟੀ ਦੇ ਦੋ ਕੌਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ। ਕੌਂਸਲਰ ਬਲਜੀਤ ਸਿੰਘ ਅਤੇ ਭਜਨ ਲਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। The Councilors Said We Are United
Also Read :ਕਾਂਗਰਸੀ ਕੌਂਸਲਰਾਂ ਨੂੰ ‘ਆਪ’ਤੋਂ ਡਰ Congress Councilors Hides From ‘Aap’
Also Read :ਜੇਈ ਦੇ ਘਰੋਂ 42 ਲੱਖ ਰੁਪਏ ਬਰਾਮਦ Rs 42 Lakh Recovered From JE’s House
Get Current Updates on, India News, India News sports, India News Health along with India News Entertainment, and Headlines from India and around the world.