The School Celebrated Book Week
The School Celebrated Book Week
ਕਿਤਾਬਾਂ ਮਨੁੱਖ ਦੀ ਸਭ ਤੋਂ ਚੰਗੀ ਦੋਸਤ ਹਨ: ਡਾਇਰੈਕਟਰ ਏਸੀ ਗਲੋਬਲ
ਵਿਸ਼ਵ ਪੁਸਤਕ ਦਿਵਸ ਤੋਂ ਪ੍ਰੇਰਿਤ ਹੋ ਕੇ ਸਕੂਲ ਨੇ ”ਪੁਸਤਕ ਹਫ਼ਤਾ” ਮਨਾਇਆ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਾਨੂੰ ਕਿਤਾਬਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਕਿਉਂਕਿ ਕਿਤਾਬਾਂ ਹੀ ਇਨਸਾਨ ਦੀ ਸਭ ਤੋਂ ਚੰਗੀ ਦੋਸਤ ਹਨ। ਬੱਚੇ ਜਿੰਨੀ ਜਲਦੀ ਪੜ੍ਹਨਾ ਸ਼ੁਰੂ ਕਰਨਗੇ, ਓਨਾ ਹੀ ਚੰਗਾ ਹੈ। ਇਹ ਵਿਚਾਰ ਏਸੀ ਗਰੋਬਲ ਸਕੂਲ ਦੇ ਡਾਇਰੈਕਟਰ ਸੌਰਵ ਅਗਨੀਹੋਤਰੀ ਨੇ ਪ੍ਰਗਟ ਕੀਤੇ। ਉਹ ਪੁਸਤਕ ਹਫ਼ਤੇ ਮੌਕੇ ਸਕੂਲੀ ਬੱਚਿਆਂ ਨਾਲ ਗੱਲਬਾਤ ਕਰ ਰਹੇ ਸਨ। The School Celebrated Book Week
ਏਸੀ ਗਲੋਬਲ ਸਕੂਲ ਵੱਲੋਂ ਪੁਸਤਕ ਹਫ਼ਤਾ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਸਿਹਤਮੰਦ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਸੌਰਵ ਅਗਨੀਹੋਤਰੀ ਨੇ ਕਿਹਾ ਕਿ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੇ ਸ਼ੌਕ ਨੂੰ ਵੀ ਆਪਣੇ ਦੂਜੇ ਸ਼ੌਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਕਿਤਾਬਾਂ ਸਾਨੂੰ ਚੰਗੇ ਜੀਵਨ ਜਾਂਚ ਦਾ ਰਾਹ ਦਿਖਾਉਂਦੀਆਂ ਹਨ। ਸਕੂਲ ਵੱਲੋਂ ਪੁਸਤਕ ਹਫ਼ਤੇ ਦੇ ਮੌਕੇ ’ਤੇ ਪੁਸਤਕਾਂ ਪੜ੍ਹਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਕਵਿਤਾਵਾਂ, ਕਹਾਣੀਆਂ ਅਤੇ ਮਨੋਰੰਜਕ ਕਿੱਸੇ ਸੁਣਾਏ। The School Celebrated Book Week
ਸਕੂਲ ਦੇ ਪ੍ਰਿੰਸੀਪਲ ਸੰਜੇ ਸ਼ਰਮਾ ਨੇ ਦੱਸਿਆ ਕਿ ਸਾਨੂੰ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਦੀ ਲੋੜ ਹੈ,ਅਤੇ ਜੀਵਨ ਦੇ ਹਰ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਆਪਣੇ ਸੱਭਿਆਚਾਰ ਨੂੰ ਪਛਾਣਨ,ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਲੋੜ ਹੈ,ਇਹ ਗੱਲ ਸਕੂਲ ਦੇ ਪ੍ਰਿੰਸੀਪਲ ਸੰਜੇ ਸ਼ਰਮਾ ਨੇ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਿਤਾਬ ਪੜ੍ਹਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਵਿਸ਼ਵ ਪੁਸਤਕ ਦਿਵਸ ਤੋਂ ਪ੍ਰੇਰਿਤ ਹੋਕੇ ਸਕੂਲ ਵੱਲੋਂ ਪੁਸਤਕ ਹਫ਼ਤਾ ਮਨਾਇਆ ਗਿਆ ਹੈ। ਸਕੂਲੀ ਬੱਚਿਆਂ ਨੇ ਕਿਤਾਬਾਂ ਪੜ੍ਹਨ ਪ੍ਰਤੀ ਚੰਗਾ ਹੁੰਗਾਰਾ ਦਿੱਤਾ ਹੈ। The School Celebrated Book Week
Also Read :ਹਰਿਆਣਾ ਦਾ ਬੀਜ ਵੇਚਣ ਦੀ ਨਹੀਂ ਸੀ ਪ੍ਰਮਿਸ਼ਨ,ਵਿਭਾਗ ਨੇ ਕੀਤੀ ਛਾਪੇਮਾਰੀ Department Raids On Seed Seller
Connect With Us : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.