Udise survey 2021-22
Udise survey 2021-22
ਇੰਡੀਆ ਨਿਊਜ਼ ਮੋਹਾਲੀ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਯੂਡਾਈਸ ਸਰਵੇ 2021-22 ਸਬੰਧੀ ਪੱਤਰ ਜਾਰੀ ਕਰ ਕੇ ਕੁਝ ਹਦਾਇਤਾਂ ਦਿੱਤੀਆਂ ਹਨ।
ਹਦਾਇਤਾਂ ਮੁਤਾਬਕ ਹਰ ਸਾਲ ਸਮੂਹ ਸਕੂਲਾਂ ਤੋਂ ਸਕੂਲ ਸਬੰਧੀ ਜਾਣਕਾਰੀ ਜਿਵੇਂ ਕਿ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਜਾਣਕਾਰੀ, ਸਕੂਲ ਦਾ ਬੁਨਿਆਦੀ ਢਾਂਚਾ, ਨਤੀਜੇ ਆਦਿ ਇਕੱਤਰ ਕਰਨ ਲਈ ਕਰਵਾਇਆ ਜਾਂਦਾ ਹੈ।
ਇਹ ਜਾਣਕਾਰੀ ਹਰ ਸਕੂਲ ਵੱਲੋਂ ਭਾਰਤ ਸਰਕਾਰ ਦੇ ਪੋਰਟਲ https:/udiseplus.gov.in ‘ਤੇ ਆਪਣੇ ਸਕੂਲ ਦੇ ਲੌਗਇਨ ਅਧੀਨ ਆਪ ਭਰੀ ਜਾਂਦੀ ਹੈ। ਇਸ ਸਾਲ ਯੂਡਾਈਸ ਸਰਵੇ ਅਧੀਨ ਡਾਟਾ ਸਾਲ 2021-22 ਲਈ ਸਮੂਹ ਸਕੂਲਾਂ (ਸਰਕਾਰੀ, ਏਡਿਡ, ਪ੍ਰਾਈਵੇਟ, ਸੈਂਟਰਲ ਸਕੂਲ ਆਦਿ) ਵੱਲੋਂ ਭਰਿਆ ਜਾਣਾ ਹੈ।
ਸਮੂਹ ਸਕੂਲ ਮੁਖੀ ਇਹ ਡਾਟਾ ਆਪਣੀ ਨਿਗਰਾਨੀ ਹੇਠ ਸਹੀ ਤੇ ਰਿਕਾਰਡ ਅਨੁਸਾਰ ਪੋਰਟਲ ਉੱਤੇ ਭਰਵਾਉਣਗੇ ਅਤੇ ਡਾਟਾ ਨੂੰ ਭਰਨ ਉਪਰੰਤ ਦੁਬਾਰਾ ਚੰਗੀ ਤਰ੍ਹਾਂ ਨਾਲ ਚੈੱਕ ਕਰਨ ਉਪਰੰਤ ਹੀ ਆਨਲਾਈਨ ਸਰਟੀਫਾਈ ਕਰਨਗੇ। Udise survey 2021-22
Also Read : ਸੂਬੇ ‘ਚ ਵਧ ਰਹੇ ਕੋਰੋਨਾ ਦੇ ਮਾਮਲੇ, ਸਭ ਤੋਂ ਵੱਧ ਪਟਿਆਲਾ ‘ਚ
Connect With Us : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.