Voting Awareness Campaign
India News (ਇੰਡੀਆ ਨਿਊਜ਼), Voting Awareness Campaign, ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਮੱਦੇਨਜ਼ਰ ਬੂਥ ਪੱਧਰ ਉਪਰ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਛੇ ਮੋਬਾਈਲ ਵੈਨਾਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਇਸ ਵਾਰ 70 ਫ਼ੀਸਦੀ ਪਾਰ ਦੇ ਟੀਚੇ ਨੂੰ ਪੂਰਾ ਕਰਨ ਹਿੱਤ ਅਤੇ ਈ ਵੀ ਐਮ ਅਤੇ ਵੀ ਵੀ ਪੈਟ ਮਸ਼ੀਨਾਂ ਦੀ ਟ੍ਰੇਨਿੰਗ ਲਈ ਸਬੰਧਤ ਅਧਿਕਾਰੀਆਂ ਦੀ ਦੇਖ ਰੇਖ ਹੇਠ ਛੇ ਟੀਮਾਂ ਕੰਮ ਕਰ ਰਹੀਆਂ ਹਨ।
ਅੱਜ ਡੇਰਾਬਸੀ ਹਲਕੇ ਵਿੱਚ ਜੀਰਕਪੁਰ ਅਤੇ ਬਲਟਾਣਾ ਦੇ ਦਿਕਸ਼ਾਨ ਇੰਟਰਨੈਸ਼ਨਲ ਸਕੂਲ, ਨੈਸ਼ਨਲ ਪਬਲਿਕ ਸਕੂਲ ਬਲਟਾਣਾ, ਲਿਟਲ ਐਂਜਲ ਸਕੂਲ ਕਿੰਗਡੋਮ ਸਕੂਲ, ਚੰਡੀਗੜ ਪਬਲਿਕ ਸਕੂਲ ਅਤੇ ਭਬਾਤ ਏਰੀਆ ਵਿਚ ਪ੍ਰਚਾਰ ਕੀਤਾ ਗਿਆ।
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਕੰਬਾਲੀ, ਕੰਬਾਲਾ, ਰੁੜਕਾ, ਚੱਪੜਚਿੜੀ ਲਾਂਡਰਾਂ, ਕੈਲੋਂ ਆਦਿ 10 ਲੋਕੇਸ਼ਨਾਂ ਉੱਪਰ ਪ੍ਰਚਾਰ ਕੀਤਾ ਗਿਆ। ਖਰੜ ਵਿਧਾਨ ਸਭਾ ਹਲਕੇ ਵਿਚ ਵੀ ਵੱਖ ਵੱਖ ਲੋਕੇਸ਼ਨਾਂ ਉਪਰ ਪ੍ਰਚਾਰ ਕੀਤਾ ਗਿਆ।
ਇਹ ਵੀ ਪੜ੍ਹੋ :Regarding Lok Sabha Elections-2024 : ਲੋਕ ਸਭਾ ਚੋਣਾਂ-2024 ਸਬੰਧੀ ਐਕਸਪੈਂਡੀਚਰ ਨਾਲ ਸਬੰਧਤ ਕੀਤੀ ਗਈ ਟ੍ਰੇਨਿੰਗ
Get Current Updates on, India News, India News sports, India News Health along with India News Entertainment, and Headlines from India and around the world.