Malerkotla Ammunition Holder
ਇੰਡੀਆ ਨਿਊਜ਼, ਮਲੇਰਕੋਟਲਾ :
Malerkotla Ammunition Holder ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ ਦੱਸਿਆ ਕਿ ਪੰਜਾਬ ਦੇ 23ਵੇ ਨਵੇਂ ਜ਼ਿਲ੍ਹੇ ਵਜੋਂ ਮਲੇਰਕੋਟਲਾ ਹਾਲ ਹੀ ਹੋਂਦ ‘ਚ ਆਇਆ ਹੈ। ਇਸ ਜ਼ਿਲ੍ਹੇ ਵਿੱਚ ਰਹਿਣ ਵਾਲੇ ਸਾਰੇ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਕੇਵਲ ਜ਼ਿਲ੍ਹਾ ਮੈਜਿਸਟਰੇਟ/ਵਧੀਕ ਜ਼ਿਲ੍ਹਾ ਮੈਜਿਸਟਰੇਟ ਮਲੇਰਕੋਟਲਾ ਵਲੋਂ ਹੀ ਨਵੀਨ ਕੀਤੇ ਜਾ ਸਕਦੇ ਹਨ ।
ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਅਸਲਾ ਲਾਇਸੈਸਾਂ ਦਾ ਸਾਰਾ ਕੰਮ ਆਨਲਾਈਨ ਸੇਵਾ ਕੇਂਦਰ ਰਾਹੀ ਹੀ ਹੁੰਦਾ ਹੈ।ਜ਼ਿਲ੍ਹਾ ਮਲੇਰਕੋਟਲਾ ਵਿੱਚ ਅਸਲਾ ਲਾਇਸੰਸ ਸਬੰਧੀ ਆਨਲਾਈਨ ਕੰਮ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਮਿਤੀ 5-11-2021 ਨੂੰ ਸ਼ੁਰੂ ਹੋਇਆ ਹੈ।ਜੂਨ 2021 ਤੋਂ ਬਾਅਦ ਇਸ ਜ਼ਿਲ੍ਹੇ ਨਾਲ ਸਬੰਧਿਤ ਅਸਲਾ ਧਾਰਕ, ਆਨਲਾਈਨ ਸੇਵਾ ਉਪਲਬਧ ਨਾ ਹੋਣ ਕਾਰਨ ਆਪਣੇ ਅਸਲਾ ਲਾਇਸੈਂਸਾਂ ਦਾ ਨਵੀਨੀਕਰਨ ਦੀ ਅਰਜ਼ੀ ਸੇਵਾ ਕੇਂਦਰ ਵਿੱਚ ਜਮ੍ਹਾਂ ਨਹੀਂ ਕਰਵਾ ਪਾਏ ।
ਅਸਲਾ ਧਾਰਕ ਆਪਣਾ ਅਸਲਾ ਲਾਇਸੰਸ ਨਵੀਨ ਕਰਵਾਉਣ ਲਈ ਆਨਲਾਈਨ ਸੇਵਾ ਕੇਂਦਰ ਵਿੱਚ ਅਪਲਾਈ ਕਰਦੇ ਹਨ ਤਾਂ ਆਨਲਾਈਨ ਪੋਰਟਲ ਵਲੋਂ ਲੇਟ ਫ਼ੀਸ ਦੀ ਮੰਗ ਕੀਤੀ ਜਾ ਰਹੀਂ ਹੈ। ਲੋਕ ਹਿਤ, ਕੁਦਰਤੀ ਇਨਸਾਫ਼ ਅਤੇ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਸਲਾ ਧਾਰਕਾਂ ਦਾ ਅਸਲਾ ਲਾਇਸੰਸ ਮਿਤੀ 2-06-2021 ਤੱਕ ਵੈਲਿਡ ਸੀ।
ਅਤੇ ਜਿਨ੍ਹਾਂ ਦਾ ਅਸਲਾ ਲਾਇਸੰਸ ਨਵੀਨ ਕਰਨ ਲਈ ਗਰੇਸ ਪੀਰੀਅਡ (Grace Period) ਵੀ ਮਿਤੀ 2-6-2021 ਨੂੰ ਖ਼ਤਮ ਹੋ ਰਿਹਾ ਸੀ, ਉਹ ਅਸਲਾ ਧਾਰਕ ਆਪਣਾ ਲਾਇਸੈਂਸ ਮਿਤੀ 10 ਦਸੰਬਰ ਤੱਕ ਬਿਨਾ ਲੇਟ ਫ਼ੀਸ ਭਰੇ ਆਪਣਾ ਅਸਲਾ ਨਵੀਨ ਕਰਨ ਦੀ ਦਰਖਾਸਤ ਸੇਵਾ ਕੇਂਦਰ ‘ਚ ਦੇ ਸਕਦੇ ਹਨ ।
Get Current Updates on, India News, India News sports, India News Health along with India News Entertainment, and Headlines from India and around the world.