India tops T20 rankings
India tops T20 rankings
ਇੰਡੀਆ ਨਿਊਜ਼, ਨਵੀਂ ਦਿੱਲੀ :
India tops T20 rankings ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ 3 ਮੈਚਾਂ ਦੀ T 20I ਸੀਰੀਜ਼ ਦਾ ਤੀਜਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾ ਕੇ ਇਹ ਟੀ-20 ਸੀਰੀਜ਼ 3-0 ਨਾਲ ਜਿੱਤ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਅਹਿਮਦਾਬਾਦ ਵਿੱਚ ਖੇਡੀ ਗਈ 3 ਮੈਚਾਂ ਦੀ ਵਨਡੇ ਸੀਰੀਜ਼ ਵੀ 3-0 ਨਾਲ ਜਿੱਤੀ ਸੀ।
ਵੈਸਟਇੰਡੀਜ਼ ਟੀਮ ਲਈ ਇਹ ਭਾਰਤੀ ਦੌਰਾ ਭੁੱਲਣ ਯੋਗ ਹੋਵੇਗਾ ਕਿਉਂਕਿ ਵੈਸਟਇੰਡੀਜ਼ ਦੀ ਟੀਮ ਨੇ ਇਸ ਦੌਰੇ ‘ਤੇ 6 ਮੈਚ ਖੇਡੇ ਅਤੇ ਉਹ ਇਕ ਵੀ ਮੈਚ ਨਹੀਂ ਜਿੱਤ ਸਕੀ। ਭਾਰਤ ਦੀ ਟੀਮ ਟੀ-20 ਸੀਰੀਜ਼ ਦੇ ਤਿੰਨੋਂ ਮੈਚ ਜਿੱਤ ਕੇ ਆਈਸੀਸੀ ਟੀ-20 ਰੈਂਕਿੰਗ ‘ਚ ਵੀ ਸਿਖਰ ‘ਤੇ ਪਹੁੰਚ ਗਈ ਹੈ।
ਸੀਰੀਜ਼ ਦੇ ਤੀਜੇ ਟੀ-20 ਮੈਚ ‘ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਲਈ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ ਅਤੇ ਰਿਤੁਰਾਜ ਗਾਇਕਵਾੜ ਸਿਰਫ਼ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸ਼੍ਰੇਅਸ ਅਤੇ ਕਿਸ਼ਨ ਨੇ ਭਾਰਤ ਦੀ ਪਾਰੀ ਨੂੰ ਅੱਗੇ ਵਧਾਉਣਾ ਹੀ ਸ਼ੁਰੂ ਕੀਤਾ ਸੀ ਕਿ ਇਹ ਦੋਵੇਂ ਵੀ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਉਨ੍ਹਾਂ ਦੇ ਪਿੱਛੇ ਰੋਹਿਤ ਵੀ ਆਊਟ ਹੋ ਕੇ ਵਾਪਸ ਪਰਤਿਆ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਅਤੇ ਵੈਂਕਟੇਸ਼ ਅਈਅਰ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ 20 ਓਵਰਾਂ ਬਾਅਦ ਭਾਰਤ ਦਾ ਸਕੋਰ 184 ਤੱਕ ਪਹੁੰਚ ਗਿਆ। ਸੂਰਿਆ ਕੁਮਾਰ ਯਾਦਵ ਨੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਕਾਰਨ ਉਸ ਨੂੰ ਮੈਚ ਦਾ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ। ਪਲੇਅਰ ਆਫ ਦਿ ਮੈਚ ਦੇ ਨਾਲ-ਨਾਲ ਸੂਰਿਆ ਨੂੰ ਪਲੇਅਰ ਆਫ ਦ ਸੀਰੀਜ਼ ਵੀ ਚੁਣਿਆ ਗਿਆ।
ਇਹ ਵੀ ਪੜ੍ਹੋ : Case of threatening Vriddhiman Saha ਬੀਸੀਸੀਆਈ ਕਰੇਗੀ ਮਾਮਲੇ ਦੀ ਪੜਤਾਲ
Get Current Updates on, India News, India News sports, India News Health along with India News Entertainment, and Headlines from India and around the world.