Beginning Of Kabaddi Tournament
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਵਿੱਚ IKGPTU ਜਲੰਧਰ ਵੱਲੋਂ ਇੰਟਰ ਕਾਲਜ ਪੁਰਸ਼ ਕਬੱਡੀ ਟੂਰਨਂਮੈਂਟ 2022-23 ਦੀ ਸ਼ੁਰੂਆਤ ਹੋਈ ਜੋਂ ਕਿ ਦੋ ਦਿਨ ਚੱਲੇਗਾ ਜਿਸ ਵਿੱਚ ਪੰਜਾਬ ਦੇ ਇੰਜੀਨੀਅਰਿੰਗ ਕਾਲਜ ਦੀਆਂ ਟੀਮਾਂ ਨੇ ਹਿੱਸਾ ਲਿਆ।
ਟੂਰਨਾਮੈਟ ਦੇ ਮੁੱਖ ਮਹਿਮਾਨ ਸ਼੍ਰੀ ਆਰ.ਡੀ.ਕਾਇਲੇ ਰਿਟਾਇਰਡ ਜੀ.ਐਮ.ਪੀ.ਐਨ.ਬੀ.ਕਾਲਜ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਗਰਗ,ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ,ਪ੍ਰਿੰਸੀਪਲ ਸ਼੍ਰੀ ਪ੍ਰਤੀਕ ਗਰਗ,ਹੈਡ ਸਪੋਰਟਸ ਡਿਪਾਰਟਮੇਂਟ ਸਵਾਈਟ ਕੁਲਦੀਪ ਸਿੰਘ ਬਰਾੜ, ਯੂਨੀਵਰਸਿਟੀ ਤੋਂ ਆਬਜ਼ਰਵਰ ਸ੍ਰੀ ਗੁਰਪ੍ਰੀਤ ਸਿੰਘ,ਡੀ.ਪੀ.ਈ.ਪਲਵਿੰਦਰ ਸਿੰਘ ਓਹਨਾਂ ਤੋਂ ਇਲਾਵਾ ਵੱਖ ਵੱਖ ਟੀਮਾਂ ਦੇ ਕੋਚ ਅਤੇ ਸਟਾਫ਼ ਹਾਜ਼ਰ ਸਨ। Kabaddi Tournament In SVIET
ਅੱਜ ਦੇ ਹੋਏ ਮੁਕਾਬਲਿਆਂ ਵਿੱਚੋ ਸਭ ਤੋਂ ਹਾਈ ਵੋਲਟੇਜ ਮੈਚ ਸੁਆਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਤੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਦੇ ਦਰਮਿਆਨ ਹੋਇਆ,ਇਸ ਫਸਵੇਂ ਮੁਕਾਬਲੇ ਵਿੱਚ ਅਖੀਰਲੇ ਸਕਿੰਟਾ ਵਿੱਚ ਸਵਾਈਟ ਬਨੂੰੜ ਨੇ ਪਾਸਾ ਪਲਟਦੇ ਹੋਏ ਮੈਚ ਆਪਣੇ ਨਾਮ ਕੀਤਾ। ਮੈਚ ਦਾ ਨਜ਼ਾਰਾ ਦੇਖਦੇ ਬਣਦਾ ਸੀ ਜਿਸ ਤੋਂ ਖੁਸ਼ ਹੋ ਕੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ ਟੀਮ ਨੂੰ ਗਿਆਰਾਂ ਹਜ਼ਾਰ ਰੁਪਏ ਨਗਦ ਇਨਾਮ ਦਿੱਤਾ।
ਗਰੁੱਪ ਦੇ President Ashok Garag ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਬਹੁਤ ਮਹੱਤਵ ਹੈ। ਅੱਜ ਵਿਦਿਆਰਥੀ ਉੱਚ ਵਿੱਦਿਆ ਦੇ ਖੇਡ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। Kabaddi Tournament In SVIET
ਦੇਰ ਸ਼ਾਮ ਚੱਲੇ ਇਸ ਟੂਰਨਾਮੈਂਟ ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੇ ਮਲੋਟ ਨੂੰ,ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੇ ਆਈ.ਕੇ.ਜੀ.ਪੀ.ਟੀ.ਯੂ.ਮੋਹਾਲੀ ਨੂੰ, ਡੀ.ਏ.ਵੀ.ਇੰਜੀਨੀਅਰਿੰਗ ਜਲੰਧਰ ਨੇ ਦੋਆਬਾ ਕਾਲਜ ਖਰੜ ਨੂੰ, ਸੀ. ਜੀ. ਸੀ. ਜੰਝੇਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਕਲਾਜ ਫਤਿਹਗੜ੍ਹ ਸਾਹਿਬ ਨੂੰ ਹਰਾਇਆ।
ਚੈਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਬੱਚਿਆ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਨਾਲ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ ਤੇ ਬੱਚੇ ਨਸ਼ਿਆਂ ਤੋਂ ਦੂਰ ਵੀ ਰਹਿਦੇ ਹਨ। ਮੁੱਖ ਮਹਿਮਾਨ ਨੇ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ। ਕੱਲ ਇਸ ਟੂਰਨਾਮੈਟ ਦੇ ਸੇਮਫ਼ਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। Kabaddi Tournament In SVIET
Also Read :‘ਆਪ’ ਦੇ ਕੋਆਰਡੀਨੇਟਰ ਬਿਕਰਮਜੀਤ ਪਾਸੀ ਨੇ ਨਿਭਾਈ ਗੀਤ ਰਿਲੀਜ਼ ਕਰਨ ਦੀ ਰਸਮ Drugs The Fire
Also Read :ਬਨੂੜ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ Vishwakarma Day
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.