SS Jain Sabha Banur
ਐਸ.ਐਸ ਜੈਨ ਸਭਾ ਬਨੂੜ ਵੱਲੋਂ ਜ਼ਿਲ੍ਹਾ ਪੱਧਰੀ ਧਾਰਮਿਕ ਸਮਾਗਮ ਕਰਵਾਇਆ ਗਿਆ
* ਗੁਰੂਦੇਵ ਜਤਿੰਦਰ ਮੁਨੀ ਦੇ ਜਨਮ ਦਿਨ ਮੌਕੇ 67 ਕਿਲੋ ਲੱਡੂਆਂ ਦਾ ਬਣਾਇਆ ਗਿਆ ਪ੍ਰਸ਼ਾਦ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜੈਨ ਸਮਾਜ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜੈਨ ਭਾਈਚਾਰੇ ਦੇ ਸ਼੍ਰੀ ਆਤਮਾਰਾਮ ਜੀ ਮਹਾਰਾਜ ਦੀ 61ਵੀਂ ਬਰਸੀ ਅਤੇ ਭਗਵਾਨ ਸ਼੍ਰੀ ਗੁਰੂਦੇਵ ਸ਼੍ਰੀ ਜਿਤੇਂਦਰ ਮੁਨੀ ਜੀ ਮਹਾਰਾਜ ਦਾ 67ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਭਗਵਾਨ ਸ਼੍ਰੀ ਗੁਰੂਦੇਵ ਸ਼੍ਰੀ ਜਿਤੇਂਦਰ ਮੁਨੀ ਜੀ ਮਹਾਰਾਜ
ਆਤਮ ਮਹਿਲਾ ਮੰਡਲ, ਆਤਮ ਯੁਵਤੀ ਮੰਡਲ, ਮਹਾਵੀਰ ਜੈਨ ਯੁਵਕ ਮੰਡਲ ਵੱਲੋਂ ਐਸ.ਐਸ ਜੈਨ ਸਭਾ ਬਨੂੜ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ। SS Jain Sabha Banur
ਲੱਡੂਆਂ ਦਾ ਪ੍ਰਸ਼ਾਦ

67 ਕਿਲੋ ਲੱਡੂਆਂ ਦਾ ਪ੍ਰਸ਼ਾਦ
ਸਕੱਤਰ ਲਲਿਤ ਜੈਨ ਨੇ ਦੱਸਿਆ ਗੁਰੂਦੇਵ ਜਤਿੰਦਰ ਮੁਨੀ ਦੇ ਜਨਮ ਦਿਨ ਮੌਕੇ 67 ਕਿਲੋ ਲੱਡੂਆਂ ਦਾ ਪ੍ਰਸ਼ਾਦ ਬਣਾਇਆ ਗਿਆ। ਸਮਾਗ਼ਮ ਵਿੱਚ ਦਿੱਲੀ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ, ਮੋਹਾਲੀ ਤੋਂ ਸ਼ਰਧਾਲੂਆਂ ਨੇ ਹਾਜ਼ਰੀ ਭਰੀ।
ਐਸਐਸ ਜੈਨ ਸਭਾ ਬਨੂੜ ਵੱਲੋਂ ਸਮਾਗਮ ਵਿੱਚ ਪੁੱਜੀਆਂ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
SS Jain Sabha Banur
ਇਹ ਸਨ ਮੌਜੂਦ

ਇਸ ਮੌਕੇ ਐਸ.ਐਸ ਜੈਨ ਸਭਾ ਦੇ ਮੈਂਬਰ ਹਾਜ਼ਰ ਸਨ
ਇਸ ਮੌਕੇ ਐਸ.ਐਸ ਜੈਨ ਸਭਾ ਦੇ ਮੁਖੀ ਰਜਨੀਸ਼ ਜੈਨ, ਸਕੱਤਰ ਲਲਿਤ ਜੈਨ, ਵਾਈਸ ਪ੍ਰਧਾਨ ਗਰੀਸ਼ ਜੈਨ, ਕੈਸ਼ੀਅਰ ਮੀਤੂ ਜੈਨ, ਚਮਨ ਲਾਲ ਜੈਨ, ਜਿੰਦਰ ਕੁਮਾਰ ਜੈਨ, ਵਿਜੇ ਕੁਮਾਰ ਜੈਨ, ਅਸ਼ੋਕ ਕੁਮਾਰ ਜੈਨ, ਸੁਨੀਲ ਕੁਮਾਰ ਜੈਨ ਅਤੇ ਪੁਨੀਤ ਕੁਮਾਰ ਜੈਨ ਹਾਜ਼ਰ ਸਨ। SS Jain Sabha Banur
Get Current Updates on, India News, India News sports, India News Health along with India News Entertainment, and Headlines from India and around the world.